– ਮਯੰਕ ਬਹਿਲ ਬਣੇ ਮਾਸਟਰ ਪੰਜਾਬ ਚੈਂਪੀਅਨ
– ਰਾਮ ਲਖਨ, ਰਣਜੀਤ, ਅਰੁਣ ਢੰਡ ਅਤੇ ਸੰਜੀਵ ਨੇ ਡਬਲ ਕਰਾਊਨ ਜਿੱਤੇ
ਜਲੰਧਰ, 19 ਫਰਵਰੀ 2023 : ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ (ਡੀਬੀਏ) ਵੱਲੋਂ ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਕਰਵਾਈ ਜਾ ਰਹੀ ਇੰਡੀਅਨ ਆਇਲ ਪੰਜਾਬ ਸਟੇਟ ਮਾਸਟਰਸ ਬੈਡਮਿੰਟਨ ਚੈਂਪੀਅਨਸ਼ਿਪ 2023 ਐਤਵਾਰ ਨੂੰ ਖਤਮ ਹੋ ਗਈ। ਚੈਂਪੀਅਨਸ਼ਿਪ ’ਚ ਕੁਲ 180 ਮੈਚ ਖੇਡੇ ਗਏ। ਡੀਬੀਏ ਦੇ ਸੈਕਟਰੀ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਮਯੰਕ ਬਹਿਲ ਨੇ ਮਾਸਟਰ ਪੰਜਾਬ ਚੈਂਪੀਅਨ ਦਾ ਖਿਤਾਬ ਜਿੱਤਿਆ ਅਤੇ ਰਾਮ ਲਖਨ, ਰਣਜੀਤ, ਅਰੁਣ ਢੰਡ ਅਤੇ ਸੰਜੀਵ ਨੇ ਡਬਲ ਕਰਾਊਨ ਜਿੱਤੇ।
ਜੇਤੂਆਂ ਨੂੰ ਪੁਰਸਕਾਰ ਮੁੱਖ ਮਹਿਮਾਨ ਡੀਬੀਏ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਮਹਿੰਦਰ ਚੋਪੜਾ ਨੇ ਵੰਡੇ। ਸ਼੍ਰੀ ਮਹਿੰਦਰ ਚੋਪੜਾ ਨੇ ਇਸ ਸਫਲ ਆਯੋਜਨ ਲਈ ਡੀਬੀਏ ਦੀ ਪੂਰੀ ਟੀਮ ਦੀ ਪਿੱਠ ਥਾਪੜਦਿਆਂ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਖਿਡਾਰੀਆਂ ਦਾ ਉਤਸ਼ਾਹ ਵੱਧਦਾ ਹੈ। ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਸਾਬਕਾ ਪੰਜਾਬ ਚੈਂਪੀਅਨ ਸ. ਕੰਵਲਜੀਤ ਸਿੰਘ ਕਾਕਾ ਨੂੰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਅਤੇ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।ਕਾਕਾ ਨੇ 3 ਦਹਾਕਿਆਂ ਤੱਕ ਰਾਸ਼ਟਰੀ ਮੁਕਾਬਲਿਆਂ ’ਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਹੈ।
ਸਮਾਪਨ ਸਮਾਰੋਹ ’ਚ ਸ਼੍ਰੀ ਅਨੁਪਮ ਕਪਾੜੀਆ ਸਕੱਤਰ (ਪੀਬੀਏ), ਸ਼੍ਰੀ ਰਾਕੇਸ਼ ਖੰਨਾ ਵਾਈਸ ਪ੍ਰਧਾਨ (ਪੀਬੀਏ), ਸ. ਸ਼ਮਸ਼ੇਰ ਢਿੱਲੋਂ ਜੁਆਇੰਟ ਸੈਕਟਰੀ (ਪੀਬੀਏ), ਸ਼੍ਰੀ ਚਿਤਰੰਜਨ ਬਾਂਸਲ ਜੁਆਇੰਟ ਸੈਕਟਰੀ (ਪੀਬੀਏ), ਧੀਰਜ ਸ਼ਰਮਾ, ਅੰਤਰਰਾਸ਼ਟਰੀ ਖਿਡਾਰੀ ਸਚਿਨ ਰੱਤੀ, ਨਵਦੀਪ ਸਿੰਘ ਅਤੇ ਜ਼ਿਆਦਾ ਗਿਣਤੀ ’ਚ ਖਿਡਾਰੀ ਹਾਜ਼ਰ ਸਨ।
ਮੰਚ ਸੰਚਾਲਨ ਦੀ ਭੂਮਿਕਾ ਰਾਜੀਵ ਹਾਂਡਾ ਨੇ ਨਿਭਾਈ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਮੈਚ ਰੈਫਰੀ ਅਤੇ ਸਹਿਯੋਗੀ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਗੋਆ ’ਚ 19 ਤੋਂ 26 ਮਾਰਚ ਨੂੰ ਹੋਣ ਵਾਲੀ ਇੰਡੀਅਨ ਮਾਸਟਰਸ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 2022-23 ’ਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਸਾਰੇ ਖਿਡਾਰੀ ਚੈਂਪੀਅਨਸ਼ਿਪ ਦੇ ਪ੍ਰਬੰਧਾਂ ਤੋਂ ਕਾਫੀ ਪ੍ਰਸੰਨ ਨਜ਼ਰ ਆਏ।
ਪੀਬੀਏ ਨੇ ਤਨਵੀ ਸ਼ਰਮਾ ਨੂੰ ਦਿੱਤੀ 51 ਹਜ਼ਾਰ ਰੁਪਏ ਦੀ ਰਾਸ਼ੀ
ਸਬ ਜੂਨੀਅਰ ਨੈਸ਼ਨਲ ਚੈਂਪੀਅਨ ਤਨਵੀ ਸ਼ਰਮਾ ਨੂੰ ਪੀਬੀਏ ਵੱਲੋਂ 51 ਹਜ਼ਾਰ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਤਨਵੀ ਸ਼ਰਮਾ ਇਕਲੌਤੀ ਅਜਿਹੀ ਖਿਡਾਰਣ ਹੈ, ਜਿਨ੍ਹਾਂ ਨੇ ਅੰਡਰ 15, ਅੰਡਰ 17 ਨੈਸ਼ਨਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਅੰਡਰ 19 ਨੈਸ਼ਨਲ ਚੈਂਪੀਅਨਸ਼ਿਪ ’ਚ ਰਜਤ ਪਦਕ ਜਿੱਤਿਆ।
ਮੈਚਾਂ ਦੇ ਨਤੀਜੇ
ਪੁਰਸ਼ ਸਿੰਗਲ (35 ਉਮਰ ਵਰਗ) ’ਚ ਅੰਮ੍ਰਿਤਸਰ ਦੇ ਮਯੰਕ ਬਹਿਲ ਨੇ ਲੁਧਿਆਣਾ ਦੇ ਅਨੁਜ ਢੰਡ ਨੂੰ 21-8, 21-16 ਨਾਲ ਹਰਾਇਆ।
ਪੁਰਸ਼ ਸਿੰਗਲ (40 ਉਮਰ ਵਰਗ) ’ਚ ਪੀ. ਐਸ. ਪੀ. ਸੀ. ਐਲ. ਦੇ ਲਖਵਿੰਦਰ ਪਾਲ ਸਿੰਘ ਨੇ ਬਰਨਾਲਾ ਦੇ ਜਸਵੰਤ ਸਿੰਘ ਨੂੰ 21-8, 21-16 ਨਾਲ ਹਰਾਇਆ।
ਪੁਰਸ਼ ਸਿੰਗਲ (55 ਉਮਰ ਵਰਗ) ਵਿੱਚ ਪਠਾਨਕੋਟ ਦੇ ਦਵਿੰਦਰ ਸਿੰਘ ਨੇ ਜਲੰਧਰ ਦੇ ਰਾਜੀਵ ਕੱਕੜ ਨੂੰ 21-17, 13-21, 21-19 ਨਾਲ ਹਰਾਇਆ।
ਪੁਰਸ਼ ਡਬਲ (50 ਉਮਰ ਵਰਗ) ਵਿੱਚ ਮਨੀਸ਼ ਅਰੋੜਾ (ਪਟਿਆਲਾ) ਅਤੇ ਰੰਜੀਤ ਸਿੰਘ (ਕਪੂਰਥਲਾ) ਨੇ ਜਲੰਧਰ ਦੇ ਧੀਰਜ ਸ਼ਰਮਾ ਅਤੇ ਰਾਜੀਵ ਹਾਂਡਾ ਨੂੰ 21-9, 21-14 ਨਾਲ ਹਰਾਇਆ।
ਪੁਰਸ਼ ਸਿੰਗਲ (65 ਉਮਰ ਵਰਗ) ਵਿੱਚ ਲੁਧਿਆਣਾ ਦੇ ਅਰੁਣ ਢੰਡ ਨੇ ਲੁਧਿਆਣਾ ਦੇ ਵੀਬੀ ਸੂਦ ਨੂੰ 21-6, 21-7 ਨਾਲ ਹਰਾਇਆ।
ਪੁਰਸ਼ ਡਬਲ (55 ਉਮਰ ਵਰਗ) ਵਿੱਚ ਪਠਾਨਕੋਟ ਦੇ ਸੰਜੀਵ ਮਹਾਜਨ ਅਤੇ ਵਿਨੀਤ ਕੁਮਾਰ ਨੇ ਲੁਧਿਆਣਾ ਨੇ ਕਿਰਣਦੀਪ ਸਿੰਘ ਅਤੇ ਰਾਜਕੁਮਾਰ ਨੂੰ 26-24, 23-21 ਨਾਲ ਹਰਾਇਆ।
ਪੁਰਸ਼ ਸਿੰਗਲ (60 ਉਮਰ ਵਰਗ) ਵਿੱਚ ਜਲੰਧਰ ਦੇ ਰਾਮ ਲਖਣ ਨੇ ਲੁਧਿਆਣਾ ਦੇ ਅਨੁਪਮ ਕੁਮਾਰਿਆ ਨੂੰ 21-11, 21-14 ਨਾਲ ਹਰਾਇਆ।
ਪੁਰਸ਼ ਡਬਲ (45 ਉਮਰ ਵਰਗ) ਵਿੱਚ ਪੀਐਸਪੀਸੀਐਲ ਦੇ ਮੁਹੰਮਦ ਸਲੀਮ ਅਤੇ ਸੰਗਰੂਰ ਦੇ ਸੰਜੀਵ ਕੁਮਾਰ ਨੇ ਸੁਨੀਲ ਗੋਇਲ ਅਤੇ ਵਿਨੈ ਗਰਗ ਨੂੰ 21-14, 21-18 ਨਾਲ ਹਰਾਇਆ।
ਪੁਰਸ਼ ਡਬਲ (65 ਉਮਰ ਵਰਗ) ਵਿੱਚ ਲੁਧਿਆਣਾ ਦੇ ਅਰੁਣ ਢੰਡ ਅਤੇ ਸੁਧਾਕਰ ਸ਼ਰਮਾ ਨੇ ਰੋਪੜ ਦੇ ਅਸ਼ੋਕ ਸੇਠੀ ਅਤੇ ਚਿਤਰੰਜਨ ਬੰਸਲ ਨੂੰ 21-4, 21-5 ਨਾਲ ਹਰਾਇਆ।
ਪੁਰਸ਼ ਡਬਲ (35 ਉਮਰ ਵਰਗ) ਵਿੱਚ ਲੁਧਿਆਣਾ ਦੇ ਅਨੁਜ ਧੰਡ ਅਤੇ ਗੁਰਜੋਤ ਸਿੰਹ ਨੇ ਮਯੰਕ ਬਹਿਲ (ਅੰਮ੍ਰਿਤਸਰ) ਅਤੇ ਮੋਗਾ ਦੇ ਪੰਜਾਬ ਮਸੀਹ ਨੂੰ 21-16, 21-18 ਨਾਲ ਹਰਾਇਆ।
ਪੁਰਸ਼ ਡਬਲ (40 ਉਮਰ ਵਰਗ) ਵਿੱਚ ਮੋਹਾਲੀ ਦੇ ਮੰਦੀਪ ਸਿੰਹ ਅਤੇ ਸਰਬਜੀਤ ਸਿੰਘ ਨੇ ਲੁਧਿਆਣਾ ਦੇ ਅਵਤਾਰ ਸਿੰਘ ਤੇ ਪੀਐਸਪੀਸੀਐਲ ਦੇ ਲਖਵਿੰਦਰ ਪਾਲ ਨੂੰ 21-14, 21-11 ਨਾਲ ਹਰਾਇਆ।
ਪੁਰਸ਼ ਸਿੰਗਲ (45 ਉਮਰ ਵਰਗ) ਵਿੱਚ ਸੰਗਰੂਰ ਦੇ ਸੰਜੀਵ ਕੁਮਾਰ ਨੇ ਪੀਐਸਪੀਸੀਐਲ ਦੇ ਮੁਹੰਮਦ ਸਲੀਮ ਨੂੰ ਹਰਾਇਆ।
ਇਸੇ ਤਰ੍ਹਾਂ ਮਿਕਸ (35 ਉਮਰ ਵਰਗ) ਜਲੰਧਰ ਦੇ ਰਮਨਪ੍ਰੀਤ ਸਿੰਘ ਅਤੇ ਸੰਧਿਆ ਯਾਦਵ ਨੇ ਲੁਧਿਆਣਾ ਦੇ ਅਨੁਜ ਢੰਡ ਅਤੇ ਰਿਚਾ ਜੋਸ਼ੀ ਨੂੰ 21-17, 21-14 ਨਾਲ ਹਰਾਇਆ।
ਪੁਰਸ਼ ਸਿੰਗਲ (50 ਉਮਰ ਵਰਗ) ਵਿੱਚ ਕਪੂਰਥਲਾ ਦੇ ਰੰਜੀਤ ਸਿੰਘ ਨੇ ਜਲੰਧਰ ਦੇ ਸੰਤੋਖ ਸਿੰਘ ਨੂੰ 21-14, 21-16 ਨਾਲ ਹਰਾਇਆ।
ਪੁਰਸ਼ ਡਬਲ (60 ਉਮਰ ਵਰਗ) ਵਿੱਚ ਜਲੰਧਰ ਦੇ ਰਾਮ ਲਖਨ ਅਤੇ ਤੁਲਸੀ ਰਾਮ ਨੇ ਲੁਧਿਆਣਾ ਦੇ ਅਨੁਪਮ ਕੁਮਾਰਿਆ ਅਤੇ ਦਿਨੇਸ਼ ਸ਼ਰਮਾ ਨੂੰ 21-11, 21-7 ਨਾਲ ਹਰਾਇਆ।