ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ

ਹੁਸ਼ਿਆਰਪੁਰ , 20 ਦਸੰਬਰ | ਜ਼ਿਲ੍ਹਾ ਤੇ ਸ਼ੈਸ਼ਨ ਜੱਜਕਮਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂਅਥਾਰਟੀ ਦਿਲਬਾਗ ਸਿੰਘ ਜੌਹਲ ਵੱਲੋਂ  ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਕੱਤਰਕਮਚੀਫ ਜੁਡੀਸ਼ੀਅਲ ਮੈਜਿਸਟ੍ਰੇਟਅਪਰਾਜਿਤਾ ਜੋਸ਼ੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵੀ ਨਾਲ ਸ਼ਾਮਿਲ ਸਨ। ਇਸ ਦੌਰੇ ਦੌਰਾਨ ਹਵਾਲਾਤੀ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ, ਕੈਦੀਆਂ ਦੀ ਸਿਹਤ ਪੱਖੋ ਜਾਣਕਾਰੀ ਲਈ ਗਈ। ਸੈਂਟਰਲ ਜੇਲ੍ਹ ਦੇ ਰਜਿਸਟਰ ਚੈਕ ਕੀਤੇ ਗਏ।

        ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਵਿੱਚ ਕੈਦੀਆਂ ਦੇ ਬੈਰਕਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਦਿਸ਼ਾਨਿਰਦੇਸ਼ ਦਿੱਤੇ ਗਏ ਹਵਾਲਾਤੀਆਂ/ਕੈਦੀਆਂ ਦੇ ਕੇਸਾਂ ਡਾਟਾ ਸਮੇਂ ਸਿਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤਾ ਜਾਵੇ ਤਾਂ ਜੋ ਹਵਾਲਾਤੀਆਂ ਦੇ ਕੇਸਾਂ ਵਿੱਚ ਜਮਾਨਤ ਤੇ ਰਿਹਾ ਕਰਨ ਲਈ ਸਬੰਧਤ ਅਦਾਲਤਾਂ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾ ਸਕੇ।

        ਇਸ ਤੋਂ ਇਲਾਵਾ ਜ਼ਿਲ੍ਹਾ ਤੇ ਸ਼ੈਸ਼ਨ ਜੱਜਕਮਚੇਅਰਮੈਨ ਜ਼ਿਲ੍ਹਾਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਵੱਲੋਂ ਜੇਲ੍ਹ ਵਿੱਚ ਬੈਰਕਾਂ ਦੀ ਸਾਫਸਫਾਈ ਅਤੇ ਬਾਥਰੂਮਾਂ ਦੀ ਸਫਾਈ ਆਦਿ ਨੂੰ ਦੇਖਦੇ ਹੋਏ ਸਵੱਛਤਾ ਦਾ ਧਿਆਨ ਰੱਖਣ ਲਈ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਗਏ। ਇਹ ਵੀ ਨਿਰਦੇਸ਼ ਦਿੱਤੇ ਕਿ ਮਨੋਚਿਕਿਤਸਕ/ਮਨੋਵਿਗਿਆਨਿਕ ਸਪੈਸ਼ਲਿਸਟ ਕੋਸਲਰਾਂ ਤੋ ਜੇਲ ਵਿੱਚ ਬੰਦ ਹਵਾਲਾਤੀ ਮਰੀਜਾਂ ਦੀ ਰੈਗੂਲਰ ਕੋਸਲਿੰਗ ਕਰਵਾਈ ਜਾਵੇ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਵਲੋ ਲਗਾਏ ਜਾਣ ਵਾਲੇ ਮਹੀਨਾਵਾਰ ਮੈਡੀਕਲ ਕੈਂਪ ਵਿੱਚ ਜਿਹਨਾਂ ਹਵਾਲਾਤੀਆਂ/ਕੈਦੀਆਂ ਦੀ ਸਿਹਤ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਚੈੱਕ ਅੱਪ ਕਰਵਾਉਣਾ ਯਕੀਨੀ ਬਣਾਇਆ ਜਾਵੇ।ਇਸ ਦੇ ਨਾਲ ਹੀ ਰਸੋਈ (ਲੰਗਰਹਾਲ) ਵਿੱਚ ਬਣਾਏ ਗਏ ਖਾਣੇ ਦਾ ਜਾਇਜ਼ਾ ਲਿਆ ਗਿਆ।

 

Previous Post Next Post

نموذج الاتصال