ਐਸਬੀਆਈ, ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ ਰਾਹੀਂ ਸਕੂਲ ਵਰਦੀਆ ਬਣਾਉਣ ਲਈ ਟਰੇਨਿੰਗ

ਪਟਿਆਲਾ , 16 ਦਸੰਬਰ | ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਜ਼ਿਲ੍ਹਾ ਪਟਿਆਲਾ ਵਿੱਚ ਏ.ਡੀ.ਸੀ. ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਸਕੂਲ ਦੀਆਂ ਵਰਦੀਆਂ ਬਣਾਉਣ ਲਈ ਐਸਬੀਆਈ ਦੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ, ਪਟਿਆਲਾ ਵਲ਼ੋ  ਪਿੰਡ ਸਿਆਲੂ ਬਲਾਕ ਘਨੌਰ ਅਤੇ ਪਿੰਡ ਸੇਲਵਾਲਾ ਬਲਾਕ ਪਾਤੜਾ ਵਿੱਚ ਦੋ ਟ੍ਰੇਨਿੰਗ ਪ੍ਰੋਗਰਾਮ ਸਵੈ-ਸਹਾਇਤਾ ਸਮੂਹ ਦੀਆਂ ਮੈਂਬਰਾਂ ਵਾਸਤੇ ਲਗਾਏ ਗਏ। ਇਹਨਾਂ ਸਿਖਿਆਰਥੀਆਂ ਨੂੰ 30 ਦਿਨਾ ਵਿੱਚ ਸਕੂਲ ਦੀਆ ਵਰਦੀਆ ਦੀ ਕੁਸ਼ਲ ਟ੍ਰੇਨਿੰਗ ਦਿੱਤੀ ਗਈ। ਇਸ ਬਾਰੇ ਡਾਇਰੈਕਟਰ ਐਸਬੀਆਈ, ਆਰਸੇਟੀ  ਪਟਿਆਲਾ, ਵਿਨੋਦ ਕੁਮਾਰ ਮੀਡਾ ਨੇ ਦੱਸਿਆ ਕਿ ਦੋਨੋਂ ਟ੍ਰੇਨਿੰਗ ਪ੍ਰੋਗਰਾਮ ਸਮਾਪਤ ਹੋ ਗਏ ਅਤੇ ਇਸ ਸਮਾਪਨ ਸਮਾਰੋਹ ਮੌਕੇ  ਸਿਖਿਆਰਥੀਆਂ ਨੂ ਸਰਟੀਫਿਕੇਟ ਵੰਡੇ ਗਏ |ਇਸ ਮੌਕੇ ਡੀਪੀਐਮ ਰੀਨਾ ਰਾਣੀ ਵੀ ਮੌਜੂਦ ਸਨ।
Previous Post Next Post

نموذج الاتصال