ਬਿਨਾਂ ਬੈਂਕ ਜਾਏ ਵੀ Atal Pension, PMJJBY ਤੇ PMSBY 'ਚ ਕਰ ਸਕਦੇ ਹੋ ਆਫਲਾਈਨ ਰਜਿਸਟ੍ਰੇਸ਼ਨ, ਪੜ੍ਹੋ ਪੂਰੀ ਡਿਟੇਲ

ਨਵੀਂ ਦਿੱਲੀ, 11 ਅਕਤੂਬਰ | ਪਿਛਲੇ ਕੁਝ ਸਾਲਾਂ ‘ਚ ਸਰਕਾਰ ਵੱਲੋਂ ਵਿੱਤੀ ਸੇਵਾਵਾਂ ਨੂੰ ਕੁਸ਼ਲ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਘੱਟੋ-ਘੱਟ ਲਾਗਤ ‘ਤੇ ਵੱਧ ਤੋਂ ਵੱਧ ਲੋਕਾਂ ਨੂੰ ਬੈਂਕਿੰਗ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸਦੇ ਲਈ ਕੇਂਦਰੀ ਬੈਂਕਾਂ ਵੱਲੋਂ ਗਾਹਕ ਸੇਵਾ ਪੁਆਇੰਟਸ (CSP) ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਕੀ ਹੈ ਗਾਹਕ ਸੇਵਾ ਕੇਂਦਰ ?

ਵਿੱਤੀ ਸਮਾਵੇਸ਼ (Financial Inclusion) ਨੂੰ ਧਿਆਨ ‘ਚ ਰੱਖਦੇ ਹੋਏ ਅਰਥਾਤ ਆਖਰੀ ਵਿਅਕਤੀ ਤਕ ਵਿੱਤੀ ਸੇਵਾਵਾਂ ਤਕ ਪਹੁੰਚ RBI ਨੇ ਗਾਹਕ ਸੇਵਾ ਕੇਂਦਰ (CSP) ਸ਼ੁਰੂ ਕੀਤਾ ਹੈ। ਇਕ ਤਰ੍ਹਾਂ ਨਾਲ ਉਹ ਬੈਂਕ ਦੀ ਛੋਟੀ ਸ਼ਾਖਾ ਵਾਂਗ ਕੰਮ ਕਰਦੇ ਹਨ। ਇਨ੍ਹਾਂ ਨੂੰ ਖਾਸ ਤੌਰ ‘ਤੇ ਪੇਂਡੂ ਖੇਤਰਾਂ ਤੇ ਛੋਟੇ ਸ਼ਹਿਰਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਜਿੱਥੇ ਬੈਂਕਿੰਗ ਸਹੂਲਤਾਂ ਘੱਟ ਹਨ। ਗਾਹਕ ਸੇਵਾ ਕੇਂਦਰਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਗਾਹਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬੈਂਕਿੰਗ ਸਹੂਲਤਾਂ ਮਿਲਦੀਆਂ ਹਨ।

ਗਾਹਕ ਸੇਵਾ ਕੇਂਦਰਾਂ ਵਿੱਚ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ?

ਗਾਹਕ ਸੇਵਾ ਕੇਂਦਰ ਬੈਂਕਿੰਗ, ਬਿੱਲਾਂ ਦੀ ਅਦਾਇਗੀ, ਸਰਕਾਰੀ ਸਕੀਮਾਂ ‘ਚ ਰਜਿਸਟ੍ਰੇਸ਼ਨ ਆਦਿ ਲਈ ਵਨ-ਸਟਾਪ ਕੇਂਦਰ ਵਜੋਂ ਕੰਮ ਕਰਦੇ ਹਨ, ਜਿਸ ਨਾਲ ਪੇਂਡੂ ਤੇ ਛੋਟੇ ਕਸਬਿਆਂ ‘ਚ ਲੋਕਾਂ ਨੂੰ ਬੈਂਕਿੰਗ ਸਹੂਲਤਾਂ ਆਸਾਨੀ ਨਾਲ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ। ਸੇਵ ਗਰੁੱਪ ਦੇ ਸੀਈਓ ਅਤੇ ਸਹਿ-ਸੰਸਥਾਪਕ, ਐਮਡੀ, ਅਜੀਤ ਕੁਮਾਰ ਸਿੰਘ ਅਨੁਸਾਰ, ਗਾਹਕ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

  • ਬੈਂਕ ਖਾਤਾ ਖੋਲ੍ਹਣ ਦੀ ਸਹੂਲਤ
  • ਜਮ੍ਹਾ ਅਤੇ ਨਿਕਾਸੀ ਦੀ ਸਹੂਲਤ
  • ਰੁਪੇ ਅਤੇ ਆਧਾਰ ਕਾਰਡ ਰਾਹੀਂ ਲੈਣ-ਦੇਣ ਦੀ ਸਹੂਲਤ
  • ਫਿਕਸਡ ਡਿਪਾਜ਼ਿਟ ਦੀ ਸਹੂਲਤ
  • ਪਾਸਬੁੱਕ ਪ੍ਰਿੰਟ ਦੀ ਸਹੂਲਤ
  • ਹੈਂਡਹੈਲਡ ਡਿਵਾਈਸ ਵੱਲੋਂ ਡੋਰ ਸਟੈਪ ਬੈਂਕਿੰਗ ਸਹੂਲਤ
  • ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਵਰਗੀਆਂ ਬੀਮਾ ਯੋਜਨਾਵਾਂ ‘ਚ
  • ਰਜਿਸਟ੍ਰੇਸ਼ਨ ਦੀ ਸਹੂਲਤ
  • ਅਟਲ ਪੈਨਸ਼ਨ ਯੋਜਨਾ ‘ਚ ਨੌਮੀਨੇਸ਼ਨ ਦੀ ਸਹੂਲਤ
  • ਛੋਟੇ ਕਰਜ਼ੇ ਲਈ ਅਰਜ਼ੀ ਦੇਣ ਦੀ ਸਹੂਲਤ

ਤੁਹਾਨੂੰ ਦੱਸ ਦੇਈਏ, ਬੈਂਕਿੰਗ ਸੇਵਾਵਾਂ ਤਕ ਪਹੁੰਚ ਦੇ ਮਾਮਲੇ ‘ਚ ਸ਼ਹਿਰੀ ਤੇ ਪੇਂਡੂ ਖੇਤਰਾਂ ‘ਚ ਪਾੜਾ ਘਟਾਉਣ ਵਿਚ ਸੀਐਸਪੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਕੇਂਦਰਾਂ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ ਤੇ ਆਰਥਿਕ ਵਿਕਾਸ ਨੂੰ ਗਤੀ ਮਿਲ ਰਹੀ ਹੈ।

Previous Post Next Post

نموذج الاتصال