'ਪਟਿਆਲਾ ਹੈਰੀਟੇਜ ਫੈਸਟੀਵਲ-2023'

–    ਹਵਾਈ ਜਹਾਜਾਂ ਦੇ ਮਾਡਲਾਂ ਦਾ ਸ਼ੋਅ 4 ਫਰਵਰੀ ਨੂੰ ਬਣੇਗਾ ਖਿੱਚ ਦਾ ਕੇਂਦਰ-ਸਾਕਸ਼ੀ ਸਾਹਨੀ

–    ਡੀ.ਸੀ ਵਲੋਂ ਐਰੋ ਮਾਡਲਿੰਗ ਦਾ ਪੋਸਟਰ ਜਾਰੀ, ਲੋਕਾਂ ਨੂੰ ਆਨੰਦ ਮਾਨਣ ਦਾ ਖੁੱਲ੍ਹਾ ਸੱਦਾ

ਪਟਿਆਲਾ,   31  ਜਨਵਰੀ   2023   :   ਪਟਿਆਲ ਹੈਰੀਟੇਜ ਫੈਸਟੀਵਲ ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਸੰਗਰੂਰ ਰੋਡ ‘ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ 4 ਫਰਵਰੀ ਸ਼ਨਿਚਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਸ਼ੋਅ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗਾ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੈਰੀਟੇਜ ਫੈਸਟੀਵਲ ਨਾਲ ਜਿੱਥੇ ਸਥਾਨਕ ਸੈਰ ਸਪਾਟੇ ਨੂੰ ਬੜ੍ਹਾਵਾ ਮਿਲਦਾ ਹੈ, ਉਥੇ ਹੀ ਇਹ ਸਾਡੀ ਅਨਮੋਲ ਵਿਰਾਸਤ ਨੂੰ ਵੀ ਦਰਸਾਉਂਦੇ ਹਨ।

ਡਿਪਟੀ ਕਮਿਸ਼ਨਰ ਨੇ ਐਰੋ ਮਾਡਲਿੰਗ ਦਾ ਪੋਸਟਰ ਜਾਰੀ ਕਰਕੇ ਲੋਕਾਂ ਨੂੰ ਇਸਦਾ ਆਨੰਦ ਮਾਨਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ 4 ਫਰਵਰੀ ਨੂੰ ਹੋਣ ਵਾਲੇ ਇਸ ਉਤਸਵ ‘ਚ ਸ਼ਿਰਕਤ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦੌਰਾਨ ਏਵੀਏਸ਼ਨ ਕਲੱਬ ਪਟਿਆਲਾ, ਦੇ ਚੀਫ਼ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਵੱਲੋਂ ਕਰਤੱਬ ਦਿਖਾਉਣ ਸਮੇਤ ਵੱਖ-ਵੱਖ ਏਅਰੋ ਮਾਡਲਿੰਗ ਕਲੱਬਾਂ ਦੀਆਂ ਟੀਮਾਂ ਵੱਖ-ਵੱਖ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਦਿਖਾਉਣਗੀਆਂ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ‘ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਜਾਣ ਵਾਲੀ ਇਸ ਐਰੋ ਮਾਡਲਿੰਗ ਦੌਰਾਨ ਮਾਈਕਰੋ-ਲਾਈਟ ਏਅਰਕਰਾਫ਼ਟ ਫਲਾਇੰਗ, ਹਵਾਈ ਜਹਾਜ਼ ਤੋਂ ਪਰਚੇ ਸੁੱਟਣਾਂ, ਪੈਰਾਮੋਟਰ ਤੇ ਪੈਰਾਗਲਾਈਡਿੰਗ ਸ਼ੋਅ, ਐਨ.ਸੀ.ਸੀ., ਪੀ.ਏ.ਐਮ.ਈ.ਸੀ. ਅਤੇ ਡੀ.ਬੀ.ਈ.ਈ. ਵੱਲੋਂ ਕੈਰੀਅਰ ਕਾਊਂਸਲਿੰਗ ਵੀ ਹੋਵੇਗੀ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਸ਼ੋਅ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਦਾਖਲਾ ਬਿਲਕੁਲ ਮੁਫ਼ਤ ਹੈ। ਇਸ ਮੌਕੇ ਏ.ਡੀ.ਸੀ. ਸ਼ਹਿਰੀ ਵਿਕਾਸ ਗੌਤਮ ਜੈਨ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਨੋਡਲ ਅਫ਼ਸਰ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਵੀ ਮੌਜੂਦ ਸਨ।

Previous Post Next Post

نموذج الاتصال