ਵੋਟ ਪਾਉਣ ਆਏ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਮੌਕੇ 'ਤੇ ਹੋਈ ਮੌਤ

ਖੰਨਾ, 20 ਫਰਵਰੀ 2022 :  ਪੰਜਾਬ ਵਿਧਾਨ ਸਭਾ 2022 ਚੋਣਾਂ ਨੂੰ ਲੈ ਵੋਟਿੰਗ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਖੰਨਾ ਵਿੱਚ ਮਾਸਟਰ ਦੀਵਾਨ ਚੰਦ 80 ਸਾਲਾਂ ਦੀ ਪੋਲਿੰਗ ਬੂਥ ਉੱਤੇ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਸਿਟੀਜਨ ਮਾਸਟਰ ਦੀਵਾਨ ਚੰਦ ਏ ਐਸ ਮਾਡਰਨ ਸਕੂਲ ‘ਚ ਬਣੇ ਬੂਥ ਨੰਬਰ 121 ਤੇ ਵੋਟ ਪਾਉਣ ਗਏ ਸਨ।

ਵੋਟ ਪਾਉਣ ਸਮੇਂ ਹੀ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ । ਇਸ ਤੋਂ ਉਪਰੰਤ ਦੀਵਾਨ ਚੰਦ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ।

Previous Post Next Post

نموذج الاتصال