ਚੋਣਾਂ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚਾ ਨੂੰ ਵਡਾ ਝਟਕਾ

ਚੰਡੀਗੜ੍ਹ, 1 ਫਰਵਰੀ 2022 :  ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇਕਦਮ ਪਹਿਲਾਂ ਕਿਸਾਨਾਂ ਨੂੰ ਵੱਡਾ ਝੱਟਕਾ ਮਿਲਿਆ ਹੈ । ਦਸ ਦਈਏ ਕਿ ਚੋਣ ਕਮਿਸ਼ਨ ਵਲੋਂ ਸੰਯੁਕਤ ਸਮਾਜ ਮੋਰਚਾ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ਜਿਸ ਦੇ ਤਹਿਤ  ਕਿਸਾਨ ਆਗੂ ਹੁਣ ਆਜ਼ਾਦ ਤੋਰ ‘ਤੇ ਚੋਣਾਂ ਲੜਨਗੇ । ਉਹਨਾਂ ਦਾ ਦਾਅਵਾ ਹੈ ਕਿ ‘ਆਪ’ ਪਾਰਟੀ ਕਿਸਾਨਾਂ ਦੇ ਸੰਗਠਨ ਤੋਂ ਘਬਰਾਈ ਹੋਈ ਹੈ,  ਜਿਸ ਦੇ ਤਹਿਤ ਪਾਰਟੀ ਦੀ ਰੇਜਿਸਟ੍ਰੇਸ਼ਨ ਨਹੀਂ ਕੀਤੀ ਗਈ । ਇਸ ਕਰਕੇ ਕਿਸਾਨਾਂ ਵਲੋਂ ਚੋਣਾਂ ਚ ਆਜ਼ਾਦ ਖੜੇ ਹੋਣ ਦਾ ਫੈਸਲਾ ਲਿਆ ਗਿਆ ਹੈ ।

ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ 2022 ਚੋਣਾਂ 20 ਫਰਵਰੀ ਨੂੰ ਪੈਣਗੀਆਂ ਅਤੇ ਪਾਰਟੀ ਦੀ ਰਜਿਸਟ੍ਰੇਸ਼ਨ ਨਾ ਹੋਣ ਤੇ ਕਿਸਾਨਾਂ ਨੂੰ ਚੋਣ ਕਮਿਸ਼ਨ ਵਲੋਂ ਵੱਡਾ ਝੱਟਕਾ ਦਿੱਤਾ ਗਿਆ ਹੈ।

Previous Post Next Post

نموذج الاتصال