ਚੰਡੀਗੜ੍ਹ, 04 ਫਰਵਰੀ 2022 : ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਸੀਨੀਅਰ ਆਗੂ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ ‘ਚ ਇਕ ਵਰਚੁਅਲ ਰੈਲੀ ਰਾਹੀਂ ਲੋਕ ਨੂੰ ਸੰਬੋਧਨ ਕਰਨਗੇ ‘ਤੇ ਨਾਲ ਹੀ ਸੀਐਮ ਉਮੀਦਵਾਰ ਲਈ ਚਿਹਰੇ ਦਾ ਐਲਾਨ ਕਰਨਗੇ । ਇਹ ਜਾਣਕਾਰੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵਲੋਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਦਿਆਂ ਦਿਤੀ ਗਈ । ਇਸ ਤੋਂ ਅਲਾਵਾ ਉਹਨਾਂ ਕਿਹਾ ਵਿਰੋਧੀ ਪਾਰਟੀਆਂ ਮੁੱਖਮੰਤਰੀ ਚੰਨੀ ਨੂੰ ਦਬਾਣਾ ਚਾਹੁੰਦੀਆਂ ਨੇ ਅਤੇ ਈਡੀ ਵਲੋਂ ਕੀਤੀ ਗਈ ਕਾਰਵਾਈ ਮੁਖਮੰਤਰੀ ਨਾਲ ਕਿਸੇ ਵੀ ਤਰੀਕੇ ਸੰਬੰਧਿਤ ਨਹੀਂ ਸੀ ।
ਜਿਕਰਯੋਗ ਹੈ ਕਿ ਕਾਂਗਰਸ ਵਲੋਂ ਸਰਵੇ ਵਿੱਚ ਚੰਨੀ ਅਤੇ ਸਿੱਧੂ ਬਾਰੇ ਹੀ ਸਵਾਲ ਪੁੱਛੇ ਜਾ ਰਹੇ ਹਨ। ਇਸ ਤਰ੍ਹਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦੌੜ ਵਿਚ ਕੋਈ ਹੋਰ ਚਿਹਰਾ ਨਹੀਂ ਹੈ। ਕਾਂਗਰਸ ਦੇ ਇਸ ਸਰਵੇਖਣ ਵਿੱਚ ਪੰਜਾਬੀ ਭਾਸ਼ਾ ਵਿੱਚ ਤਿੰਨ ਸਵਾਲ ਲੋਕਾਂ ਤੋਂ ਪੁੱਛੇ ਜਾ ਰਹੇ ਹਨ ਅਤੇ ਵੋਟਰਾਂ ਨੂੰ ਆਪਣੀ ਪਸੰਦ ਦੇ ਵਿਕਲਪ ਦਾ ਬਟਨ ਦਬਾ ਕੇ ਆਈਵੀਆਰ ਬਾਰੇ ਆਪਣੀ ਰਾਏ ਦੇਣ ਲਈ ਕਿਹਾ ਜਾ ਰਿਹਾ ਹੈ।