ਜਵਾਹਰ ਨਵੋਦਿਆ ਵਿਦਿਆਲਾ ਦੇ ਛੇਵੀਂ ਜਮਾਤ ਵਿੱਚ ਦਾਖਲੇ 30 ਨਵੰਬਰ ਤੱਕ

ਤਰਨਤਾਰਨ, 24  ਸਤੰਬਰ 2021 : ਜਵਾਹਰ ਨਵੋਦਿਆ ਵਿਦਿਆਲਾ ਪ੍ਰਵੇਸ਼ ਪ੍ਰੀਖਿਆ ਕਲਾਸ ਛੇਵੀਂ 2022 ਦੇ ਦਾਖਲੇ ਵਾਸਤੇ  ਆਨਲਾਇਨ ਫਾਰਮ www.navodaya.gov.in    ਰਾਹੀ ਭਰੇ ਜਾ ਰਹੇ ਹਨ, ਜਿਨਾਂ ਦਾ ਇਮਤਿਹਾਨ 30-4-2022 ਨੂੰ ਹੋਵੇਗਾ।

ਪਿ੍ੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸ੍ਰੀ ਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਜਿਲਾ ਤਰਨ ਤਾਰਨ ਵਿੱਚ ਪੰਜਵੀ ਕਲਾਸ ਵਿੱਚ ਸ਼ੈਸਨ 2021-22 ਵਿੱਚ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਹਨ ਉਹ ਆਨਲਾਇਨ ਫਾਰਮ ਬਿਨਾਂ ਕਿਸੇ ਫੀਸ ਦੇ ਭਰ ਸਕਦੇ ਹਨ। ਫਾਰਮ ਭਰਨ ਦੀ ਆਖਰੀ ਮਿਤੀ 30-11-2021 ਹੈ।

ਇਸ ਲਈ  ਜਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਦਾਖਲ ਹੋਣ ਦੇ ਚਾਹਵਾਨ ਹੋਣ ਉਹ ਇਸ ਮੌਕੇ ਦਾ ਲਾਭ ਲੈ ਸਕਦੇ ਹਨ।

Previous Post Next Post

نموذج الاتصال